ਅਸਾਮ 'ਚ ਸਿੱਖ ਵਿਅਕਤੀ ਦੇ ਕੇਸਾਂ ਨੂੰ ਅੱਗ 'ਚ ਸਾੜਨ ਦੀ ਕੋਸ਼ਿਸ਼

09 March, 2018

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਭੀੜ ਵੱਲੋਂ ਇੱਕ ਸਿੱਖ ਵਿਅਕਤੀ ਨੂੰ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਹੈ। ਇਹੀ ਨਹੀਂ, ਇਸ ਦੌਰਾਨ ਸਿੱਖ ਵਿਅਕਤੀ ਨੂੰ ਜਿੱਥੇ ਕੇਸਾਂ ਤੋਂ ਫੜ ਕੇ ਘੜੀਸਿਆ ਜਾ ਰਿਹਾ ਹੈ, ਉਥੇ ਹੀ ਉਸ ਦੇ ਸਿਰ ਨੂੰ ਅੱਗ ਵਿਚ ਧੱਕਣ ਦੀ ਵੀ ਕੋਸ਼ਿਸ਼ ਕੀਤੀ ਗਈ। ਵਾਇਰਲ ਹੋ ਰਹੀ ਇਹ ਮੰਦਭਾਗੀ ਘਟਨਾ ਅਸਾਮ ਦੇ ਕਾਮਰਾਜ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ।