ਸਿਰਫ਼ 5 ਪੈਸੇ ਪ੍ਰਤੀ ਲਿਟਰ ਪੀਣ ਲਈ ਮਿਲੇਗਾ ਪੀਣਯੋਗ ਸਮੁੰਦਰੀ ਜਲ : ਨਿਤਿਨ ਗਡਕਰੀ

18 March, 2018

ਭੋਪਾਲ, 17 ਮਾਰਚ: ਭਾਰਤ 'ਚ ਸਮੁੰਦਰੀ ਜਲ ਤੋਂ ਕੁਝ ਹੀ ਦਿਨਾਂ 'ਚ ਪੀਣ ਦਾ ਪਾਣੀ ਘਰਾਂ ਤਕ ਪਹੁੰਚੇਗਾ। ਜੇਕਰ ਅਜਿਹਾ ਹੋਇਆ ਤਾਂ ਪੀਣ ਦੀ ਕਿੱਲਤ ਕਾਫ਼ੀ ਹੱਦ ਤਕ ਦੂਰ ਕੀਤੀ ਜਾ ਸਕਦੀ ਹੈ। ਕੇਂਦਰੀ ਜਲ ਸੋਧ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ 'ਚ ਜਲਦੀ ਹੀ ਸਮੁੰਦਰੀ ਪਾਣੀ ਪੀਣ ਦੇ ਯੋਗ ਹੋਵੇਗਾ ਅਤੇ ਇਹ ਘਰਾਂ ਤੱਕ ਲੱਗਭਗ 5 ਪੈਸੇ ਪ੍ਰਤੀ ਲੀਟਰ ਦੇ ਰੇਟ 'ਚ ਪਹੁੰਚੇਗਾ। ਗਡਕਰੀ ਨੇ ਦਸਿਆ ਕਿ ਫਿਲਹਾਲ ਸਮੁੰਦਰੀ ਜਲ ਨੂੰ ਪੀਣ ਦੇ ਪਾਣੀ ਦੇ ਤੌਰ 'ਤੇ ਤਬਦੀਲ ਕਰਨ ਦਾ ਟ੍ਰਾਇਲ ਤਾਮਿਲਨਾਡੂ ਦੇ ਤੁਤੀਕੋਰੀਨ 'ਚ ਚਲ ਰਿਹਾ ਹੈ। ਗਡਕਰੀ ਨੇ ਦੋ ਦਿਨ ਨਦੀ ਉਤਸਵ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਕੁਝ ਸੂਬੇ ਨਦੀ ਦੇ ਜਲ ਦੀ ਵੰਡ ਨੂੰ ਕੇ ਲੜ ਰਹੇ ਹਨ।


ਉਨ੍ਹਾਂ ਕਿਹਾ ਕਿ ਦੇਸ਼ 'ਚ ਨਦੀਆਂ ਦੇ ਜਲ ਨੂੰ ਲੈ ਕੇ ਤਾਂ ਟਕਰਾਅ ਹੋ ਰਿਹਾ ਹੈ ਪਰ ਪਾਕਿਸਤਾਨ ਵੱਲ ਨੂੰ ਜਾਣ ਵਾਲੀ ਨਦੀਆਂ ਦੇ ਜਲ ਦੀ ਚਿੰਤਾ ਕਿਸੇ ਨੂੰ ਨਹੀਂ ਹੈ। ਭਾਰਤ ਅਤੇ ਪਾਕਿਸਤਾਨ ਆਪਸ 'ਚ 6 ਨਦੀਆਂ ਨੂੰ ਸਾਂਝਾ ਕਰਦੇ ਹਨ।ਜ਼ਿਕਰਯੋਗ ਹੈ ਕਿ ਫਿਲਹਾਲ ਇਜ਼ਰਾਈਲ 'ਚ ਸਮੁੰਦਰੀ ਜਲ ਨੂੰ ਪੀਣ ਦੇ ਪਾਣੀ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਜ਼ਰਾਈਲ ਦੌਰੇ ਦੇ ਸਮੇਂ ਭਾਰਤ 'ਚ ਅਜਿਹਾ ਪ੍ਰਯੋਗ ਕੀਤੇ ਜਾਣ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਕਿ ਇਜ਼ਰਾਈਲ 'ਚ ਇਕ ਅਜਿਹਾ ਪ੍ਰੋਜੈਕਟ ਦਾ ਵੀ ਦੌਰਾ ਕੀਤਾ ਸੀ।   (ਏਜੰਸੀ)