ਸਲਮਾਨ ਖਾਨ ਨੂੰ ਜੁਬੈਰ ਦਾ ਚੈਲੇਂਜ, ਹਿੰਮਤ ਹੈ ਤਾਂ ਬਿਨਾਂ ਬਾਡੀਗਾਰਡ ਦੇ ਮਿਲ

12 October, 2017

ਬਿਗ-ਬੌਸ 11 ਦੇ ਸੀਜਨ ਦਾ ਭਲੇ ਹੀ ਅੰਤ ਹੋਵੇ ਲੇਕਿਨ ਅਜਿਹਾ ਲੱਗਦਾ ਨਹੀਂ ਹੈ ਕਿ ਸਲਮਾਨ ਖਾਨ ਅਤੇ ਜੁਬੈਰ ਖਾਨ ਦੇ ਵਿੱਚ ਵਿਵਾਦ ਹੁਣ ਕਦੇ ਨਹੀਂ ਥੰਮ ਪਾਏਗਾ। ਜੀ ਹਾਂ ਇੱਕ ਵਾਰ ਫਿਰ ਜੁਬੈਰ ਖਾਨ ਦੇ ਖਿਲਾਫ ਆਪਣੀ ਆਵਾਜ ਬੁਲੰਦ ਕੀਤੀ ਹੈ। ਜਿਸਦਾ ਫੋਨ ਰਿਕਾਰਡਿੰਗ ਸਾਹਮਣੇ ਆਇਆ ਹੈ। ਇਸ ਕਾਲ ਦਾ ਖੁਲਾਸਾ ਅਜਾਜ ਖਾਨ ਨੇ ਕੀਤਾ ਹੈ। 

ਜ਼ੁਬੈਰ ਦਾ ਕਹਿਣਾ ਹੈ ਕਿ ਸਲਮਾਨ ਖਾਨ ਦੇ ਮੁਆਫੀ ਮੰਗਣ 'ਤੇ ਹੀ ਉਹ ਘਰ ਵਿੱਚ ਵਾਪਸੀ ਕਰਨਗੇ। ਜ਼ੁਬੈਰ ਨੇ ਹਾਲ ਹੀ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ਼ੋਅ ਤੋਂ ਬਾਹਰ ਆਉਣ ਮਗਰੋਂ ਤੁਰੰਤ ਬਾਅਦ ਹੀ ਚੈਨਲ ਨੇ ਉਨ੍ਹਾਂ ਨੂੰ ਕਾਲ ਕਰਕੇ ਬੁਲਾਇਆ ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਜਦੋਂ ਤੱਕ ਸਲਮਾਨ ਉਨ੍ਹਾਂ ਤੋਂ ਮੁਆਫੀ ਨਹੀਂ ਮੰਗ ਲੈਂਦੇ ਉਦੋਂ ਤੱਕ ਉਹ ਸ਼ੋਅ ਵਿੱਚ ਵਾਪਿਸ ਨਹੀਂ ਆਉਣਗੇ।ਜ਼ੁਬੈਰ ਦਾ ਕਹਿਣਾ ਹੈ ਕਿ ਉਹ ਆਪਣੇ ਸੈਲਫ ਰਿਸਪੈਕਟ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਗੇ। ਜ਼ੁਬੈਰ ਨੇ ਕਿਹਾ ਕਿ ਸਲਮਾਨ ਖਾਨ ਨੂੰ ਮੇਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਇਹ ਮੰਨ ਲੈਣ ਕਿ ਉਨ੍ਹਾਂ ਨੇ ਜੋ ਮੇਰੇ ਨਾਲ ਕੀਤਾ ਉਹ ਗਲਤ ਸੀ। ਜ਼ੁਬੈਰ ਨੇ ਇਹ ਵੀ ਕਿਹਾ ਕਿ ਉਹ ਸ਼ੋਅ ਵਿੱਚ ਕੇਵਲ ਆਪਣੇ ਬੱਚਿਆਂ ਦੇ ਕਾਰਨ ਹੀ ਆਏ ਸਨ।

ਬਿਗ-ਬੌਸ ਦੇ ਬਾਰੇ ਗੱਲਬਾਤ ਕਰਦੇ ਹੋਏ ਜ਼ੁਬੈਰ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਇਹ ਸ਼ੋਅ ਟੀ.ਵੀ ਦਾ ਸਭ ਤੋਂ ਵੱਡਾ ਰਿਐਲੀਟੀ ਸ਼ੋਅ ਹੋਵੇ ਪਰ ਇੱਥੇ ਬੇਰੁਜਗਾਰ ਹੋ ਕੇ ਆਉਣ ਵਾਲੇ ਕੰਟੈਸਟੈਂਟ ਦੇ ਕੋਲ ਵਿਵਾਦ ਖੜਾ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੁੰਦਾ। ਸ਼ੋਅ ਦੀ ਸ਼ੁਰੂਆਤ ਤੋਂ ਹੀ ਜ਼ੁਬੈਰ ਖਾਨ 'ਬਿਗ -ਬੌਸ' ਦੇ ਘਰ ਵਿੱਚ ਮਹਿਲਾਵਾਂ ਦੇ ਖਿਲਾਫ ਗਲਤ ਬਿਆਨ ਬਾਜੀ ਨੂੰ ਲੈ ਕੇ ਚਰਚਾ ਵਿੱਚ ਬਣੇ ਹੋਏ ਸਨ। 


ਵੀਕੈਂਡ ਦਾ ਵਾਰ ਐਪੀਸੋਡ ਵਿੱਚ ਸਲਮਾਨ ਨੇ ਉਨ੍ਹਾਂ ਦੇ ਵਰਤਾਓ 'ਤੇ ਕੜਾ ਇਤਰਾਜ਼ ਜਾਹਿਰ ਕੀਤਾ ਸੀ। ਦੱਸ ਦਈਏ ਕਿ ਜ਼ੁਬੈਰ ਨੇ ਮੁੰਬਈ ਦੇ ਇੰਟੋਪ ਹਿਲ ਪੁਲਿਸ ਸਟੇਸ਼ਨ ਵਿੱਚ ਸਲਮਾਨ ਦੇ ਖਿਲਾਫ ਲਿਖਤੀ ਸ਼ਿਕਾਇਤ ਦਰਜ਼ ਕਰਵਾਈ ਹੈ। 

ਇਸ ਵਿੱਚ ਉਨ੍ਹਾਂ ਨੇ ਸਲਮਾਨ 'ਤੇ ਬਿਗ-ਬੌਸ ਵਿੱਚ ਵੀਕੈਂਡ ਵਾਰ ਦੇ ਦੌਰਾਨ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਜ਼ੁਬੈਰ ਦੀ ਸ਼ਿਕਾਇਤ ‘ਤੇ ਮੁੰਬਈ ਦੇ ਲੋਨਾਵਲਾ ਪੁਲਸ ਥਾਣੇ ਵਿਚ ਸ਼ਿਕਾਇਤ ਦਰਜ ਕੀਤੀ ਗਈ ਹੈ। ਸਲਮਾਨ ਖਾਨ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਸ਼ੋਅ ਦੌਰਾਨ ਜ਼ੁਬੈਰ ਖਾਨ ਨੂੰ ਬੁਰੀ ਤਰ੍ਹਾਂ ਧਮਕਾਇਆ ਅਤੇ ਕਿਹਾ ਕਿ ਬਾਹਰ ਨਿਕਲਣ ‘ਤੇ ਉਸ ਨੂੰ ਫਿਲਮ ਇੰਡਸਟਰੀ ਵਿਚ ਕੋਈ ਵੀ ਕੰਮ ਨਹੀਂ ਮਿਲੇਗਾ।