ਸੈਫ ਨੇ ਸੰਪਾਦਕਾਂ ਨੂੰ ਦਿੱਤੀ ਚੇਤਾਵਨੀ, ਇਹ ਸਵਾਲ ਪੁੱਛਣ 'ਤੇ ਕਰੀਨਾ ਮਾਰ ਸਕਦੀ ਹੈ ਜੁੱਤਾ

12 January, 2018

ਬਾਲੀਵੁੱਡ ਐਕਟਰ ਸੈਫ ਅਲੀ ਖਾਨ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਾਲਾਕਾਂਡੀ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇੰਨਾ ਹੀ ਨਹੀਂ ਉਸ ਦੇ ਪਰਿਵਾਰ ਲਈ ਵੀ ਇਹ ਸਾਲ ਕਾਫੀ ਮੱਹਤਵਪੂਰਨ ਹੋਣ ਵਾਲਾ ਹੈ। ਅਜਿਹਾ ਇਸ ਲਈ ਕਿਉਂਕਿ ਇਸ ਸਾਲ ਉਸ ਦੀ ਵੱਡੀ ਬੇਟੀ ਸਾਰਾ ਅਲੀ ਖਾਨ ਦੀ ਫਿਲਮ 'ਕੇਦਾਰਨਾਥ' ਨਾਲ ਡੈਬਿਊ ਕਰਨ ਵਾਲੀ ਹੈ।

ਦੂਜੇ ਪਾਸੇ ਕਰੀਨਾ ਵੀ ਬੇਟੇ ਤੈਮੂਰ ਅਲੀ ਖਾਨ ਨੂੰ ਜਨਮ ਦੇਣ ਤੋਂ ਬਾਅਦ ਫਿਲਮ 'ਵੀਰੇ ਦੀ ਵੈਡਿੰਗ' ਨਾਲ ਫਿਲਮਾਂ 'ਚ ਕਮਬੈਕ ਕਰਨ ਵਾਲੀ ਹੈ। ਇਸ ਨੂੰ ਲੈ ਕੇ ਸੈਫ ਅਲੀ ਖਾਨ ਕਾਫੀ ਉਤਸੁਕ ਵੀ ਹਨ ਤੇ ਡਰੇ ਵੀ ਦਿਖ ਰਹੇ ਹਨ। ਦਸੰਬਰ 'ਚ ਰਿਲੀਜ਼ ਹੋਣ ਵਾਲੀ ਫਿਲਮ 'ਕੇਦਾਰਨਾਥ' ਨੂੰ ਲੈ ਕੇ ਬੇਟੀ ਸਾਰਾ ਲਈ ਸੈਫ ਨੇ ਕਈ ਗੱਲਾਂ ਆਖੀਆ।ਦੱਸਣਯੋਗ ਹੈ ਕਿ ਤੈਮੂਰ ਨੂੰ ਜਨਮ ਦੇਣ ਤੋਂ ਬਾਅਦ ਕਰੀਨਾ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਗੰਭੀਰ ਦਿਖੀ। ਕਰੀਨਾ ਦੀ ਫਿਲਮਾਂ 'ਚ ਵਾਪਸੀ ਨੂੰ ਲੈ ਕੇ ਉਨ੍ਹਾਂ ਨੇ ਮੀਡੀਆ ਸਾਹਮਣੇ ਅਜਿਹੀ ਗੱਲ ਆਖੀ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਅਸਲ 'ਚ ਜਦੋਂ ਕਾਨਫਰੰਸ 'ਚ ਕਰੀਨਾ ਦੀ ਕਮਬੈਕ ਨੂੰ ਲੈ ਕੇ ਕਿਸੇ ਨੇ ਸਵਾਲ ਪੁੱਛਿਆ ਤਾਂ ਸੈਫ ਨੇ ਗੱਲ ਨੂੰ ਅੱਧ 'ਚ ਰੋਕਦੇ ਹੋਏ ਕਿਹਾ, ਜੇਕਰ ਤੁਸੀਂ ਇਹ ਸਵਾਲ ਉਸ (ਕਰੀਨਾ ਕਪੂਰ ਖਾਨ) ਤੋਂ ਪੁੱਛੋਗੇ ਤਾਂ ਉਹ ਜ਼ਰੂਰ ਕੁਝ ਨਾ ਕੁਝ ਤੁਹਾਡੇ 'ਤੇ ਸੁੱਟ ਦੇਵੇਗੀ, ਸ਼ਾਇਦ ਉਹ ਜੁੱਤੀ ਵੀ ਹੋ ਸਕਦੀ ਹੈ।

ਉਸ ਕੋਲ ਹਮੇਸ਼ਾ ਹੀ ਇਸ ਤਰ੍ਹਾਂ ਦੀਆਂ ਚੀਜਾਂ ਹੁੰਦੀਆਂ ਹਨ। ਸੈਫ ਅਲੀ ਖਾਨ ਨੇ ਮੀਡੀਆ ਸਾਹਮਣੇ ਕਰੀਨਾ ਦੇ ਕੰਮ ਨੂੰ ਲੈ ਕੇ ਕਾਫੀ ਪ੍ਰਸ਼ੰਸਾਂ ਕੀਤੀ। ਉਸ ਨੇ ਕਿਹਾ ਕਿ ਉਹ ਚੰਗੀ ਕਲਾਕਾਰ ਹੈ ਤੇ ਮੈਂ ਇਹ ਦੇਖਿਆ ਹੈ ਕਿ ਉਹ ਆਪਣੀ ਸਿਹਤ ਤੇ ਫਿੱਟਨੈੱਸ ਨੂੰ ਵੈ ਕੇ ਕਿੰਨੀ ਪਰੇਸ਼ਾਨ ਰਹਿੰਦੀ ਹੈ।