ਸ਼ਾਓਮੀ ਕੱਲ ਲਾਂਚ ਕਰੇਗੀ ਨਵਾਂ ਸ‍ਮਾਰਟਫ਼ੋਨ, 10,000 ਰੁ ਤੋਂ ਘੱਟ ਹੋਵੇਗੀ ਕੀਮਤ

13 March, 2018

ਨਵੀਂ ਦਿ‍ੱਲ‍ੀ: ਸ਼ਾਓਮੀ ਭਾਰਤੀ ਸ‍ਮਾਰਟਫ਼ੋਨ ਬਾਜ਼ਾਰ 'ਚ ਲਗਾਤਾਰ ਅਪਣੀ ਹਿ‍ੱਸੇਦਾਰੀ ਵਧਾਉਣ 'ਚ ਜੁਟੀ ਹੋਈ ਹੈ। ਇਹੀ ਕਾਰਨ ਹੈ ਕਿ‍ ਪਿ‍ਛਲੇ ਮਹੀਨੇ ਰੇਡਮੀ ਨੋਟ 5 ਅਤੇ 5 ਪ੍ਰੋ ਲਾਂਚ ਕਰਨ ਅਤੇ ਇਸ ਮਹੀਨੇ ਟੀਵੀ ਦੀ ਸੀਰੀਜ਼ ਲਾਂਚ ਕਰਨ ਦੇ ਬਾਅਦ ਹੁਣ ਫਿ‍ਰ ਤੋਂ ਇਕ ਨਵਾਂ ਸ‍ਮਾਰਟਫ਼ੋਨ ਲਾਂਚ ਕਰਨ ਲਈ ਤਿਆਰ ਹੈ। ਸ਼ਾਓਮੀ ਰੇਡਮੀ 5 ਨੂੰ 14 ਮਾਰਚ ਯਾਨੀ ਕੱਲ ਲਾਂਚ ਕੀਤਾ ਜਾਵੇਗਾ। ਸ਼ਾਓਮੀ ਇੰਡੀਆ ਨੇ ਇਹ ਵੀ ਸਾਫ਼ ਕਰ ਦਿਤਾ ਹੈ ਕਿ ਇਹ ਇਵੈਂਟ 3 ਵਜੇ ਲਾਂਚ ਕੀਤਾ ਜਾਵੇਗਾ। 


ਹਾਲਾਂਕਿ‍ ਹੁਣੇ ਕੰਪਨੀ ਵਲੋਂ ਇਹ ਸਾਫ਼ ਨਹੀਂ ਕੀਤਾ ਹੈ ਕਿ ਕਿਹੜਾ ਸ‍ਮਾਰਟਫ਼ੋਨ ਲਾਂਚ ਕੀਤਾ ਜਾਵੇਗਾ ਪਰ ਕੰਪਨੀ ਦੇ ਟੀਜ਼ਰ ਇਹੀ ਇਸ਼ਾਰਾ ਕਰਦੇ ਹਨ ਕਿ ਕੰਪਨੀ ਰੇਡਮੀ 5 ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰਨ ਵਾਲੀ ਹੈ। ਹੁਣ ਹੈਂਡਸੈੱਟ ਵਿਸ਼ੇਸ਼ ਤੌਰ 'ਤੇ ਐਮਾਜ਼ੋਨ ਇੰਡੀਆ ਈ - ਕਾਮਰਸ ਸਾਇਟ 'ਤੇ ਉਪਲਬਧ ਹੋਵੇਗਾ। ਇਸ ਤੋਂ ਪਹਿਲਾਂ Xiaomi ਨੇ ਟੀਜ਼ਰ ਜਾਰੀ ਕੀਤਾ ਸੀ ਕਿ ਉਸ ਦਾ ਅਗਲਾ ਸਮਾਰਟਫ਼ੋਨ ਕੰਪੈਕਟ ਪਾਵਰਹਾਉਸ ਹੈ। 

 

ਕਿੱਥੇ ਮਿ‍ਲੇਗਾ ਫ਼ੋਨ

ਸ਼ਾਓਮੀ ਨੇ ਨਵੇਂ ਫ਼ੋਨ ਦੇ ਲਈ ਐਮਾਜ਼ੋਨ ਇੰਡੀਆ ਨੂੰ ਅਪਣਾ ਸਾਥੀ ਬਣਾਇਆ ਹੈ। ਇਸ ਤੋਂ ਬਾਅਦ ਐਮਾਜ਼ੋਨ ਨੇ ਆਉਣ ਵਾਲੇ ਇਸ ਫ਼ੋਨ ਦੇ ਲਈ ਅਲੱਗ ਤੋਂ ਇਕ ਵੈੱਬਪੇਜ ਬਣਾਇਆ ਹੈ। ਦੇਖਿਆ ਜਾਵੇ ਤਾਂ ਇਹ ਹੈਂਡਸੈੱਟ ਵਿਸ਼ੇਸ਼ ਤੌਰ 'ਤੇ ਸਿਰਫ਼ ਐਮਾਜ਼ੋਨ 'ਤੇ ਹੀ ਨਹੀਂ ਮਿਲੇਗਾ ਸਗੋਂ ਸ਼ਾਓਮੀ ਇਸ ਨੂੰ ਅਪਣੀ ਈ - ਕਾਮਰਸ ਸਾਇਟ ਮੀ ਡਾਟ ਕੌਮ ਅਤੇ ਮੀ ਹੋਮ ਸਟੋਰ 'ਚ ਵੀ ਵੇਚੇਗਾ। 


ਇਸ ਵੈੱਬਪੇਜ 'ਤੇ Coming Soon ਦਾ ਟੈਗ ਹੈ ਅਤੇ ਯੂਜ਼ਰ ਚਾਹੇ ਤਾਂ ਹੈਂਡਸੈੱਟ ਨਾਲ ਸਬੰਧਿਤ ਜਾਣਕਾਰੀ ਪਾਉਣ ਲਈ ਅਪਣੇ ਆਪ ਨੂੰ ਰਜਿਸਟਰ ਵੀ ਕਰ ਸਕਦੇ ਹਨ। ਸ਼ਾਓਮੀ ਦੇ ਹੋਰ ਟੀਜ਼ਰ ਦੀ ਤਰ੍ਹਾਂ ਇਸ ਵੈੱਬਪੇਜ 'ਤੇ ਸ਼ਾਓਮੀ ਰੇਡਮੀ 5 ਦੀਆਂ ਖਾਸਿਆਂ ਦਾ ਜ਼ਿਕਰ ਹੈ। ਇਹਨਾਂ ਵਿਚੋਂ ਸੱਭ ਤੋਂ ਅਹਿਮ ਪਤਲੀ ਬਾਡੀ ਅਤੇ ਤੇਜ਼ ਪ੍ਰੋਸੈਸਰ ਹਨ। 

 

ਕ‍ੀ ਹੈ ਵਿਸ਼ੇਸ਼ਤਾ

ਰੇਡਮੀ 5 'ਚ ਇਕ 5.7 ਇੰਚ ਐਚਡੀ + (720x1440 ਪਿਕਸਲ) 18:9 ਡਿਸਪਲੇ ਹੈ। ਰੇਡਮੀ 5 'ਚ ਸਨੈਪਡਰੈਗਨ 450 ਪ੍ਰੋਸੈਸਰ ਹੈ। ਉਥੇ ਹੀ 12 ਮੈਗਾਪਿਕਸਲ ਰਿਅਰ ਕੈਮਰਾ ਦਿਤਾ ਗਿਆ ਹੈ, ਜੋ ਕਿ‍ ਫਲੈਸ਼ ਦੇ ਨਾਲ ਆਉਂਦਾ ਹੈ। 


ਜਦੋਂ ਕਿ ਫ਼ੋਨ 'ਚ ਅੱਗੇ ਦੀ ਤਰਫ ਸਾਫਟ ਲਾਇਟ ਫਲੈਸ਼ ਮਾਡਿਊਲ ਵਾਲਾ 5 ਮੈਗਾਪਿਕਸਲ ਫਰੰਟ ਕੈਮਰਾ ਦਿਤਾ ਗਿਆ ਹੈ। ਸਟੋਰੇਜ ਨੂੰ ਮਾਇਕਰੋਐਸਡੀ ਕਾਰਡ ਦੇ ਜ਼ਰੀਏ ਵਧਾਇਆ ਜਾ ਸਕਦਾ ਹੈ। ਇਸ ਦੇ ਇਲਾਵਾ ਰੇਡਮੀ 5 'ਚ 3300 ਐੱਮਏਐੱਚ ਅਤੇ ਰੇਡਮੀ 5 ਪਲੱਸ 'ਚ 4000 ਐੱਮਏਐੱਚ ਬੈਟਰੀ ਹੈ। 


 
ਕ‍ੀ ਹੋਵੇਗੀ ਕੀਮਤ 

ਚੀਨੀ ਬਾਜ਼ਾਰ 'ਚ ਸ਼ਾਓਮੀ ਰੇਡਮੀ 5 ਦੇ 2 ਜੀਬੀ ਰੈਮ /16 ਜੀਬੀ ਸਟੋਰੇਜ ਦੀ ਕੀਮਤ 799 ਚੀਨੀ ਯੁਆਨ ਕਰੀਬ 7,800 ਰੁਪਏ)। ਜਦ ਕਿ 3 ਜੀਬੀ ਰੈਮ/32 ਜੀਬੀ ਸਟੋਰੇਜ ਦੀ ਕੀਮਤ 899 ਚੀਨੀ ਯੁਆਨ (ਕਰੀਬ 8,800 ਰੁਪਏ) ਹੈ। 4 ਜੀਬੀ ਰੈਮ/32 ਜੀਬੀ ਸਟੋਰੇਜ ਵਾਲੇ ਸ਼ਾਓਮੀ ਰੇਡਮੀ 5 ਦੀ ਕੀਮਤ 1,099 ਚੀਨੀ ਯੁਆਨ (ਕਰੀਬ 11,000 ਰੁਪਏ) ਹੈ।