ਨਿੰਜਾ ਅਤੇ ਪਰਮੀਸ਼ ਵਰਮਾ ਕੈਂਬੀ ਦੀ ਸੁਪੋਰਟ 'ਚ ਆਏ ਅੱਗੇ

12 January, 2018

ਕੈਨੇਡਾ ਤੋਂ ਡਿਪੋਟ ਹੋਣ ਕਰਕੇ ਬੀਤੇ ਦਿਨੀ ਚਰਚਾ 'ਚ ਆਏ ਪੰਜਾਬੀ ਗਾਇਕ ਕੈਬੀ ਰਾਜਪੁਰੀਆ ਪੰਜਾਬ ਵਾਪਿਸ ਆ ਗਏ ਹਨ। ਜਿਥੇ ਕੈਨੇਡਾ ਤੋਂ ਵਾਪਿਸ ਆ ਕੇ ਆਉਣ ਤੇ ਕੈਂਬੀ ਦੁੱਖ ਵਿਚ ਹਨ। ਉਥੇ ਹੀ ਪੰਜਾਬ ਦੇ ਇਸ ਉਭਰਦੇ ਗਾਇਕ ਨੂੰ ਪੰਜਾਬੀ ਇੰਡਸਟਰੀ ਦੇ ਹੋਰਨਾਂ ਗਾਇਕਾਂ ਕਲਾਕਾਰਾਂ ਵੱਲੋਂ ਫੁਲ ਸੁਪੋਰਟ ਕੀਤੀ ਜਾ ਰਹੀ ਹੈ। 

ਕੈਬੀ ਦੇ ਲਈ ਸੁਪੋਰਟ ਵਿਚ ਆਏ ਕਲਾਕਾਰਾਂ ਵਿਚੋਂ ਨਿੰਜਾ ਅਤੇ ਬੀਜੇ ਰੰਧਾਵਾ ਸਹਿਤ ਹੋਰ ਵੀ ਕਲਾਕਾਰਾਂ ਹਨ ਜਿਨ੍ਹਾਂ ਨੇ ਆਪਣੇ ਪੇਜ ਤੇ ਲਾਈਵ ਹੋ ਕੇ ਜਾਂ ਫਿਰ ਪੋਸਟ ਪਾ ਕੇ ਇਸ ਗਾਇਕ ਦੀ ਸੁਪੋਰਟ ਕੀਤੀ ਹੈ।  ਤੁਹਾਨੂੰ ਦੱਸ ਦਈਏ ਕਿ ਕੈਨਬੀ ਰਾਜਪੁਰੀਆ ਹਾਲ ਹੀ ਦੇ ਵਿਚ " ਚੰਗੇ ਦਿਨ " ਐਲਬਮ ਦੇ ਨਾਲ ਸੁਰਖੀਆਂ ਵਿਚ ਆਏ ਸਨ। 


  ਇਸ ਐਲਬਮ ਦੇ ਰਿਲੀਜ਼ ਹੋਣ ਤੋਂ ਕੁਝ ਦਿਨ ਬਾਅਦ ਯਾਨੀ ਕਿ 10 ਜਨਵਰੀ ਨੂੰ ਉਹਨਾਂ ਨੂੰ ਫੀਸ ਨਾ ਭਰਨ ਕਰਕੇ ਕੈਨੇਡਾ ਤੋਂ ਡਿਪੋਟ ਕਰ ਦਿੱਤਾ ਗਿਆ ਸੀ। ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਦਿੱਤੀ ਸੀ। ਜਿਸ ਤੋਂ ਬਾਅਦ ਪੰਜਾਬ ਭਰ ਤੋਂ ਲੋਕ ਇਸ ਉਭਰਦੇ ਕਲਾਕਾਰ ਨੂੰ ਸੁਪੋਰਟ ਕਰ ਰਹੇ ਹਨ।