ਨਰਿੰਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਨੂੰ ਕਰਵਾਏ ਕਾਸ਼ੀ ਦੇ ਦਰਸ਼ਨ

13 March, 2018

ਕਾਸ਼ੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਰ ਦਿਨਾਂ ਦੇ ਦੌਰੇ 'ਤੇ ਭਾਰਤ ਆਏ ਫਰਾਂਸ ਦੇ ਰਾਸ਼ਟਰਪਤੀ ਏਮਾਨੁਏਲ ਮੈਕ੍ਰੋਨ ਨੂੰ ਅੱਜ ਆਪਣੇ ਸੰਸਦੀ ਇਲਾਕਿਆਂ 'ਚ ਵਾਰਾਨਸੀ ਦੇ ਦਰਸ਼ਨ ਕਰਵਾਏ। ਇਸ ਦੌਰਾਨ ਦੋਵਾਂ ਵਿਚਕਾਰ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ ਹੈ। ਦੱਸਣਾ ਚਾਹੁੰਦੇ ਹਨ ਕਿ ਇਸ ਤੋਂ ਪਹਿਲਾਂ ਪੀ.ਐੈੱਮ. ਮੋਦੀ ਨੇ ਸੋਮਵਾਰ ਸਵੇਰੇ ਵਾਰਾਨਸੀ ਪਹੁੰਚੇ ਏਮਾਨੁਏਲ ਮੈਕ੍ਰੋਨ ਦਾ ਏਅਰਪੋਰਟ 'ਤੇ ਬਹੁਤ ਗਰਮਜੋਸ਼ੀ ਨਾਲ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨਾਲ ਫਰਾਂਸੀਸੀ ਰਾਸ਼ਟਰਪਤੀ ਏਮਾਨੁਏਲ ਮੈਕ੍ਰੋਨ ਵਾਰਾਨਸੀ ਦੇ ਅੱਸੀ ਘਾਟ ਪਹੁੰਚੇ, ਜਿਥੇ ਦੋਵਾਂ ਨੇ ਕਿਸ਼ਤੀ 'ਚ ਬੈਠ ਕੇ ਗੰਗਾ ਦੀ ਸੈਰ ਕੀਤੀ। ਦੱਸਣਾ ਚਾਹੁੰਦੇ ਹਾਂ ਕਿ ਇਸ ਦੌਰਾਨ ਦੋਵਾਂ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜ਼ੂਦ ਰਹੇ।ਇਸ ਯਾਤਰਾ 'ਚ ਮਹਿਮਾਨ ਪੀ.ਐੈੱਮ. ਮੋਦੀ ਨੇ ਫਰਾਂਸੀਸੀ ਰਾਸ਼ਟਰਪਤੀ ਏਮਾਨੁਏਲ ਮੈਕ੍ਰੋਨ ਦੀ ਗਾਇਡ ਦੀ ਭੂਮਿਕਾ ਨਿਭਾਈ। ਉਹ ਵਾਰਾਨਸੀ ਦੇ ਹਸਤਕਲਾਂ ਸੰਕੁਲ ਪਹੁੰਚੇ ਮੈਕ੍ਰੋਨ ਨੂੰ ਜਾਣਕਾਰੀ ਦਿੰਦੇ ਨਜ਼ਰ ਆਏ।ਪੀ.ਐੈੱਮ. ਮੋਦੀ ਅਤੇ ਏਮਾਨੁਏਲ ਮੈਕ੍ਰੋਨ ਨੇ ਮਿਰਜਾਪੁਰ ਪਹੁੰਚ ਕੇ ਉਥੇ ਸੋਲਰ ਪਲਾਂਟ ਦਾ ਉਦਘਾਟਨ ਕੀਤਾ ਹੈ। ਦੱਸਣਾ ਚਾਹੁੰਦੇ ਹਾਂ ਕਿ 155 ਹੈਕਟੇਅਰ 'ਚ ਫੈਲਿਆ ਜਿਥੇ ਯੂ.ਪੀ. ਦਾ ਸਭ ਤੋਂ ਵੱਡਾ ਸੋਲਰ ਪਾਵਰ ਪਲਾਂਟ ਹੈ। ਇਸ ਪਲਾਂਟ ਦੇ ਲੱਗਭਗ 19 ਹਜ਼ਾਰ ਪੈਨਲ ਲੱਗੇ ਹਨ। ਇਸ ਦਾ ਨਿਰਮਾਣ ਫਰਾਂਸ ਦੀ ਕੰਪਨੀ 'ਐੱਨਗੀ' ਵੱਲੋਂ ਲੱਗਭਗ 500 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ। 


ਪ੍ਰਧਾਨ ਮੰਤਰੀ ਨੇ ਇਸ ਯਾਤਰਾ ਦੌਰਾਨ ਵਾਰਾਨਸੀ ਨੂੰ ਕਈ ਸੌਗਾਤਾਂ ਵੀ ਦਿਤੀਆਂ ਹਨ। ਇਸ ਯਾਤਰਾ ਦੌਰਾਨ ਘਾਟਾਂ 'ਤੇ ਬਣੇ ਮਹੱਲਾਂ ਤੋਂ ਲੈ ਕੇ ਪੋੜੀਆਂ ਤੱਕ ਅਤੇ ਗੰਗਾ ਦੀਆਂ ਲਹਿਰਾ ਸਮੇਤ ਰੇਤਾਂ ਵੀ ਮਹਿਮਾਨਾਂ ਨੇ ਆਉਣ 'ਤੇ ਸਜੀ ਨਜ਼ਰ ਆਈ। ਕਾਸ਼ੀ ਦੇ ਹਰ ਘਾਟ 'ਤੇ ਉਤਸ਼ਾਹ ਦਾ ਰੰਗ ਦਿਖਿਆ।