ਮਿਸ ਪੂਜਾ ਦਾ ਕਹਿਣਾ ਪਰਦੇ ਮੇ ਰਹਿਣੇ ਦੋ

11 January, 2018

ਬਾਲੀਵੁਡ ਹੋਵੇ ਜਾਂ ਪਾਲੀਵੁੱਡ ਹੋਵੇ ਹਰ ਪਾਸੇ ਪੰਜਾਬੀ ਗੀਤਾਂ ਦਾ ਬੋਲਬਾਲਾ ਹੈ,ਅਤੇ ਇਨੀਂ ਦਿਨੀ ਹਰ ਪਾਸੇ ਪੰਜਾਬੀ ਗੀਤਾਂ ਦਾ ਸਿੱਕਾ ਚਲਦਾ ਹੈ। ਇਥੋਂ ਤੱਕ ਕਿ ਪੰਜਾਬੀ ਗੀਤਾਂ ਅਤੇ ਗਾਇਕਾਂ ਨੇ ਬਾਲੀਵੁਡ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ। ਗੱਲ ਚਾਹੇ ਕਾਰ ਵਿੱਚ ਮਿਊਜ਼ਿਕ ਵਜਾਉਣ ਦੀ ਹੋਵੇ ਜਾਂ ਫਿਰ ਵਿਆਹਾਂ ਦੇ ਸਮਾਗਮ ਹੋਣ। 


ਪੰਜਾਬ ਹਰ ਥਾਂ ਸੁਪਰਹਿੱਟ ਹੈ।ਹਰ ਕੋਈ ਚਾਹੁੰਦਾ ਹੈ ਕਿ ਬਾਲੀਵੁਡ ਦੀ ਫਿਲਮ ਵਿਚ ਪੰਜਾਬੀ ਗੀਤ ਹੋਵੇ ਜਿਸਨੂੰ ਪੂਰਾ ਕੀਤਾ ਹੈ ਹਨੀ ਸਿੰਘ ਬਾਦਸ਼ਾਹ ਅਤੇ ਗੁਰੂ ਰੰਧਾਵਾ ਨੇ । ਪਰ ਹੁਣ ਇਨ੍ਹਾਂ ਪੰਜਾਬੀ ਗਾਇਕਾਂ ਦੀ ਸੂਚੀ ਵਿੱਚ ਇਕ ਹੋਰ ਨਾਂਅ ਜੁਡ਼੍ਹਦਾ ਨਜ਼ਰ ਆ ਰਿਹਾ ਹੈ ਤੇ ਉਹ ਨਾਂਅ ਹੈ ਮਿਸ ਪੂਜਾ ਦਾ। 



ਜੀ ਹਾਂ ਤੁਸੀਂ ਮਿਸ ਪੂਜਾ ਨੂੰ ਪੰਜਾਬੀ ਗੀਤ ਗਾਉਂਦੇ ਤਾਂ ਬਹੁਤ ਵਾਰ ਵੇਖਿਆ ਹੋਣਾ ਹੈ ਪਰ ਹੁਣ ਮਿਸ ਪੂਜਾ ਨੇ ਇਕ ਹਿੰਦੀ ਗੀਤ ਗਾਇਆ ਹੈ ਜਿਸ ਦਾ ਨਾਂਅ ਹੈ ‘ਪਰਦੇ ਮੇਂ ਰਹਿਣੇ ਦੋ’। ਆਸ਼ਾ ਭੋਸਲੇ ਦੁਆਰਾ ਗਾਇਆ ਇਹ ਗੀਤ ਕਿਸੀ ਸਮੇਂ ਬਾਲੀਵੁੱਡ ਵਿਚ ਬਹੁਤ ਹਿੱਟ ਹੋਇਆ ਸੀ ਪਰ ਪੰਜਾਬੀ ਗਾਇਕਾ ਨੇ ਇਸ ਗੀਤ ਨੂੰ ਆਪਣੀ ਆਵਾਜ਼ ਵਿਚ ਗਾ ਕੇ  ਤਰੋਤਾਜ਼ਾ  ਨੂੰ ਸੁਪਰ-ਡੁਪਰ ਹਿੱਟ ਕਰ ਦਿੱਤਾ ਹੈ। ਇਸ ਗੀਤ ਨੂੰ ਲੋਕਾਂ ਨੇ ਇਨ੍ਹਾਂ ਪਸੰਦ ਕੀਤਾ ਹੈ ਕਿ ਹੈ ਕੁਝ ਹੀ ਘੰਟਿਆਂ ਵਿਚ ਟਰੈਂਡਿੰਗ ਤੇ ਆ ਗਿਆ ਜੋ ਵੀ ਕਹੋ ਪੰਜਾਬ ਦੀ ਇਹ ਗਾਇਕਾ ਬਾਕੀ ਗਾਇਕਾਂ ਤੋਂ ਕਿੱਤੇ ਘੱਟ ਨਹੀਂ ਹੈ।

ਨਾਲ ਇਸ ਗੀਤ ‘ਚ ਨਜ਼ਰ ਆ ਰਹੀ ਹੈ। ਕੰਗਨਾ ਨੂੰ ਆਪਣੇ ਬੋਲਡ ਅਤੇ ਹਾਟ ਅੰਦਾਜ ਕਰਕੇ ਜਾਣਿਆ ਜਾਂਦਾ ਹੈ ਪਰ ਇਸ ਵਾਰ ਉਹਨਾਂ ਨੇ ਆਪਣੇ ਡਾਂਸ ਦੇ ਨਾਲ ਦਰਸ਼ਕਾਂ ਦੇ ਦਿਲਾਂ 'ਚ  ਦਸਤਕ ਦਿੱਤੀ ਹੈ। ਫਿਰ ਪੰਜਾਬੀ ਸਿੰਗਰ ਮਿਸ ਪੂਜਾ ਦੀ ਆਵਾਜ ਦਾ ਜਾਦੂ ਵੀ ਇਸ ਵੀਡੀਓ ‘ਚ ਮੌਜੂਦ ਹੈ।