ਲਾਲੀ ਮਜੀਠੀਆ 'ਤੇ ਚਲੀਆਂ ਗੋਲੀਆਂ, ਇੱਕ ਬੱਚਾ ਜ਼ਖਮੀ

11 October, 2017

ਅੰਮ੍ਰਿਤਸਰ- ਅੰਮ੍ਰਿਤਸਰ ਦੇ ਕਸਬਾ ਜੈਂਤੀਪੁਰ ਵਿਖੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ 'ਤੇ ਅਕਾਲੀ ਕਾਰਕੁਨਾਂ ਵੱਲੋਂ ਗੋਲੀਆਂ ਚਲਾ ਕੇ ਜਾਨ ਲੇਵਾ ਹਮਲਾ ਕੀਤਾ ਗਿਆ ਹੈ। ਦਰਅਸਲ ਬੁੱਧਵਾਰ ਪ੍ਰਾਤ:ਕਾਲ ਜੈਤੀਪੁਰ ਵਿੱਚ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਪੱਖਾਂ ਵਿੱਚ ਵਿਵਾਦ ਹੋ ਗਿਆ ਸੀ। 


ਇਸ ਦੌਰਾਨ ਗੋਲੀਬਾਰੀ ਵੀ ਹੋਈ। ਇਸ ਗੋਲੀਬਾਰੀ ਇਕ ਅੱਠ ਸਾਲ ਦਾ ਬੱਚਾ ਜ਼ਖਮੀ ਹੋ ਗਿਆ ਹੈ। ਜਿਸਦਾ ਪਤਾ ਲੈਣ ਲਈ ਲਾਲੀ ਮਜੀਠਿਆ ਉਸਦੇ ਘਰ ਪੁੱਜੇ। ਜਿਵੇਂ ਹੀ ਮਜੀਠੀਆ ਉਨ੍ਹਾਂ ਦੇ ਘਰ ਪੁੱਜੇ ਤਾਂ ਦੂਜੇ ਪੱਖ ਨੇ ਫਿਰ ਇੱਟ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਇੱਟਾਂ ਰੋੜੇ ਵੀ ਚਲੇ ਹਨ।ਇਸ ਵਿਵਾਦ ਦੌਰਾਨ ਦੂਜੇ ਪੱਖ ਦੇ ਵੱਲੋਂ ਘਰ ਦੇ ਬਾਹਰ ਖੜੀ ਲਾਲੀ ਮਜੀਠੀਆ ਦੀ ਗੱਡੀ ਵੀ ਬੁਰੀ ਤਰ੍ਹਾਂ ਤੋੜ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਿਕ ਪੁਲਿਸ ਮੌਕੇ ਉੱਤੇ ਪਹੁੰਚ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ।