IPL ਲਈ ਇਹ ਖਿਡਾਰੀ ਵਿਕਣਗੇ ਕਰੋੜਾਂ 'ਚ, ਜਾਣੋ ਕੀਮਤ

12 January, 2018

ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੀਜ਼ਨ ਲਈ ਖਿਡਾਰੀਆਂ ਦੀ ਬੋਲੀ 27 ਅਤੇ 28 ਜਨਵਰੀ ਨੂੰ ਲੱਗਣੀ ਹੈ। ਇਸ ਬੋਲੀ ਤੋਂ ਪਹਿਲਾਂ ਹੀ ਇੰਡੀਅਨ ਪ੍ਰੀਮੀਅਰ ਲੀਗ ਦੇ 4 ਵੱਡੇ ਅਤੇ ਅਹਿਮ ਖਿਡਾਰੀਆਂ ਦੇ ਬੇਸ ਪ੍ਰਾਇਜ਼ ਦਾ ਖੁਲਾਸਾ ਹੋ ਗਿਆ ਹੈ। ਇਖ ਖਬਰ ਦੀ ਮੰਨੀਏ ਤਾਂ ਕੇ.ਕੇ.ਆਰ. ਦੇ ਸਾਬਕਾ ਕਪਤਾਨ ਗੌਤਮ ਗੰਭੀਰ, ਮੁੰਬਈ ਇੰਡੀਅਨਸ ਦੇ ਅਹਿਮ ਗੇਂਦਬਾਜ਼ ਰਹੇ ਹਰਭਜਨ ਸਿੰਘ, ਕੇ.ਕੇ.ਆਰ. ਦੇ ਹੀ ਧਮਾਕੇਦਾਰ ਬੱਲੇਬਾਜ਼ ਯੂਸੁਫ ਪਠਾਨ ਅਤੇ ਉਨ੍ਹਾਂ ਦੇ ਭਰਾ ਇਰਫਾਨ ਪਠਾਨ ਨੇ ਆਪਣੇ ਬੇਸ ਪ੍ਰਾਇਜ਼ ਤੈਅ ਕਰ ਲਈ ਹੈ।

ਯੁਵਰਾਜ ਦੇ ਇਲਾਵਾ ਇਹ ਖਿਡਾਰੀ ਵੀ ਵਿਕਣਗੇ ਕਰੋੜਾਂ 'ਚ

ਖਬਰਾਂ ਮੁਤਾਬਕ ਯੁਵਰਾਜ ਸਿੰਘ ਦੇ ਇਲਾਵਾ ਵੀ ਕਈ ਦਿੱਗਜ ਖਿਡਾਰੀ ਕਰੋੜਾਂ ਵਿਚ ਵਿਕ ਸਕਦੇ ਹਨ। ਯੁਵਰਾਜ ਨੇ ਆਪਣਾ ਬੇਸ ਪ੍ਰਾਇਜ਼ 2 ਕਰੋੜ ਰੱਖਿਆ ਹੈ। ਇਨ੍ਹਾਂ ਦੇ ਇਲਾਵਾ ਭਾਰਤੀ ਸਪਿਨਰ ਯੁਜਵੇਂਦਰ ਚਾਹਲ, ਵੈਸਟਇੰਡੀਜ਼ ਦੇ ਕ੍ਰਿਸ ਗੇਲ, ਡਵੇਨ ਬਰਾਵੋ ਅਤੇ ਕੀਰੋਨ ਪੋਲਾਰਡ ਅਤੇ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਬਰੈਂਡਨ ਮੈਕੁਲਮ ਦਾ ਬੇਸ ਪ੍ਰਾਇਜ਼ 2 ਕਰੋੜ ਹੀ ਰੱਖਿਆ ਗਿਆ।ਗੌਤਮ ਗੰਭੀਰ

ਕੋਲਕਾਤਾ ਨਾਇਟ ਰਾਇਡਰਸ ਦੇ ਕਪਤਾਨ ਰਹੇ ਗੌਤਮ ਗੰਭੀਰ ਨੂੰ ਉਨ੍ਹਾਂ ਦੀ ਫਰੈਂਚਾਇਜੀ ਨੇ ਰਿਟੇਨ ਨਹੀਂ ਕੀਤਾ ਜਿਸਦੇ ਬਾਅਦ ਹੁਣ ਉਨ੍ਹਾਂ ਦੀ ਕੀਮਤ ਆਈ.ਪੀ.ਐੱਲ. ਆਕਸ਼ਨ ਵਿਚ ਲੱਗੇਗੀ। ਖਬਰਾਂ ਮੁਤਾਬਕ ਗੌਤਮ ਗੰਭੀਰ ਨੇ ਆਪਣਾ ਬੇਸ ਪ੍ਰਾਇਜ਼ 2 ਕਰੋੜ ਰੁਪਏ ਰੱਖਿਆ ਹੈ। 8 ਸਾਲਾਂ ਤੱਕ ਕੋਲਕਾਤਾ ਦੀ ਕਪਤਾਨੀ ਕਰਨ ਵਾਲੇ ਗੰਭੀਰ ਨੇ ਆਪਣੀ ਟੀਮ ਨੂੰ 2 ਵਾਰ ਆਈ.ਪੀ.ਐੱਲ. ਚੈਂਪੀਅਨ ਬਣਾਇਆ ਹੈ। ਸੋਸ਼ਲ ਮੀਡੀਆ ਉੱਤੇ ਅਜਿਹੀਆਂ ਖਬਰਾਂ ਚੱਲ ਰਹੀਆਂ ਹਨ ਕਿ ਗੰਭੀਰ ਨੂੰ ਦਿੱਲੀ ਡੇਅਰਡੇਵਿਲਸ ਖਰੀਦ ਸਕਦੀ ਹੈ ਉਥੇ ਹੀ ਚੇਨਈ ਸੁਪਰਕਿੰਗਸ ਵੀ ਉਨ੍ਹਾਂ ਵਿਚ ਦਿਲਚਸਪੀ ਵਿਖਾ ਰਹੀ ਹੈ।ਹਰਭਜਨ ਸਿੰਘ

ਭਾਰਤ ਦੇ ਮਹਾਨ ਸਪਿਨਰਾਂ ਵਿਚੋਂ ਇਕ ਹਰਭਜਨ ਸਿੰਘ ਨੇ ਆਪਣਾ ਆਈ.ਪੀ.ਐੱਲ. ਬੇਸ ਪ੍ਰਾਇਜ਼ ਦੋ ਕਰੋੜ ਰੁਪਏ ਤੈਅ ਕੀਤਾ ਹੈ। ਹਰਭਜਨ ਸਿੰਘ ਨੇ ਆਈ.ਪੀ.ਐੱਲ. ਦੇ ਸਾਰੇ 10 ਸੀਜ਼ਨ ਮੁੰਬਈ ਇੰਡੀਅਨਸ ਲਈ ਖੇਡੇ ਪਰ 11ਵੇਂ ਸੀਜ਼ਨ ਲਈ ਮੁੰਬਈ ਨੇ ਉਨ੍ਹਾਂ ਨੂੰ ਰਿਟੇਨ ਨਹੀਂ ਕੀਤਾ। ਹਰਭਜਨ ਸਿੰਘ ਆਈ.ਪੀ.ਐੱਲ. ਦੇ ਤੀਸਰੇ ਸਭ ਤੋਂ ਕਾਮਯਾਬ ਗੇਂਦਬਾਜ਼ ਹਨ, ਭਾਵੇਂ ਹੀ ਉਹ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਨ ਪਰ ਉਨ੍ਹਾਂ ਦੀ ਸਟੀਕ ਗੇਂਦਬਾਜ਼ੀ ਉਨ੍ਹਾਂ ਨੂੰ ਆਈ.ਪੀ.ਐੱਲ. ਬੋਲੀ ਵਿਚ ਚੰਗੀ ਕੀਮਤ ਦਿਵਾ ਸਕਦੀ ਹੈ।ਯੂਸੁਫ ਪਠਾਨ

ਡੋਪਿੰਗ ਟੈਸਟ ਵਿਚ ਫੇਲ ਹੋਣ ਦੀ ਵਜ੍ਹਾ ਨਾਲ ਹਾਲ ਹੀ ਵਿਚ ਸੁਰਖੀਆਂ ਵਿਚ ਆਏ ਯੂਸੁਫ ਪਠਾਨ ਨੇ ਆਪਣਾ ਬੇਸ ਪ੍ਰਾਇਜ਼ 75 ਲੱਖ ਰੁਪਏ ਰੱਖਿਆ ਹੈ। ਯੂਸੁਫ ਮਿਡਲ ਆਰਡਰ ਦੇ ਐਗ੍ਰਸਿਵ ਬੱਲੇਬਾਜ਼ ਹਨ ਜੋ ਆਪਣੀ ਹਿਟਿੰਗ ਲਈ ਮਸ਼ਹੂਰ ਹਨ। ਯੂਸੁਫ ਪਠਾਨ ਨੇ ਆਪਣੀ ਬੱਲੇਬਾਜ਼ੀ ਨਾਲ ਕੋਲਕਾਤਾ ਨਾਇਟ ਰਾਇਡਰਸ ਅਤੇ ਰਾਜਸਥਾਨ ਰਾਇਲਸ ਨੂੰ ਕਈ ਮੈਚ ਜਿਤਾਏ ਸਨ। ਆਈ.ਪੀ.ਐੱਲ. ਦੇ 11ਵੇਂ ਸੀਜ਼ਨ ਵਿਚ ਉਨ੍ਹਾਂ ਉੱਤੇ ਰਾਜਸਥਾਨ ਰਾਇਲਸ ਅਤੇ ਕੇ.ਕੇ.ਆਰ. ਦੀ ਟੀਮ ਦਾਅਵ ਜਰੂਰ ਲਗਾਏਗੀ।ਇਰਫਾਨ ਪਠਾਨ

ਯੂਸੁਫ ਪਠਾਨ ਦੇ ਛੋਟੇ ਭਰਾ ਆਲਰਾਊਂਡਰ ਇਰਫਾਨ ਪਠਾਨ ਨੇ ਆਪਣਾ ਬੇਸ ਪ੍ਰਾਇਜ਼ 50 ਲੱਖ ਰੁਪਏ ਰੱਖਿਆ ਹੈ। ਪਿਛਲੇ ਆਈ.ਪੀ.ਐੱਲ. ਵਿਚ ਇਰਫਾਨ ਪਠਾਨ ਨੂੰ ਆਕਸ਼ਨ ਵਿਚ ਕਿਸੇ ਟੀਮ ਨੇ ਨਹੀਂ ਖਰੀਦਿਆ ਸੀ ਪਰ ਇਸਦੇ ਬਾਅਦ ਗੁਜਰਾਤ ਲਾਇੰਸ ਨੇ ਸਪਿਨਰ ਸ਼ਿਵਿਲ ਕੌਸ਼ਿਕ ਦੀ ਜਗ੍ਹਾ ਉਨ੍ਹਾਂ ਨੂੰ ਟੀਮ ਵਿਚ ਸ਼ਾਮਲ ਕੀਤਾ ਸੀ।