ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਨੇ ਮਨਾਈ ਵਿਆਹ ਦੀ 51ਵੀਂ ਵਰ੍ਹੇਗੰਢ

12 October, 2017

ਬਾਲੀਵੁੱਡ ਦੇ ਟਰੇਜਡੀ ਕਿੰਗ ਦਿਲੀਪ ਕੁਮਾਰ ਨੇ ਬੁੱਧਵਾਰ ਨੂੰ ਆਪਣੀ ਬੇਗਮ ਸਾਇਰਾ ਬਾਨੋ ਦੇ ਨਾਲ ਵਿਆਹ ਦੀ 51ਵੀ ਵਰ੍ਹੇਗੰਢ ਮਨਾਈ ਹੈ। ਇਸ ਮੌਕੇ ਨੂੰ ਸੈਲੀਬ੍ਰੇਟ ਕਰਨ ਲਈ ਦਿਲੀਪ ਸਾਹਿਬ ਦੇ ਘਰ 48 ਪਾਲੀ ਹਿੱਲ ਉੱਤੇ ਖਾਸ ਪ੍ਰਬੰਧ ਕੀਤਾ ਗਿਆ ਸੀ। ਸਮਾਰੋਹ ਵਿੱਚ ਦੋਸਤ ਅਤੇ ਰਿਸ਼ਤੇਦਾਰਾਂ ਨੇ ਸ਼ਾਮਿਲ ਹੋ ਕੇ ਦੋਵਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। 

73 ਸਾਲਾਂ ਸਾਇਰਾ ਨੇ ਦਿਲੀਪ ਕੁਮਾਰ ਦੇ ਅਧਿਕਾਰਿਕ ਟਵਿਟਰ ਅਕਾਊਂਟ ਤੋਂ ਲੱਖਾਂ ਫਾਲੋਅਰਜ਼ ਨੂੰ ਉਨ੍ਹਾਂ ਦੇ ਲਗਾਤਾਰ ਸਮਰਥਨ ਅਤੇ ਸ਼ੁੱਭਕਾਮਨਾਵਾਂ ਲਈ ਧੰਨਵਾਦ ਕੀਤਾ।ਟਵੀਟ ‘ਚ ਲਿਖਿਆ, ”ਸਾਇਰਾ ਬਾਨੋ ਵਲੋਂ ਸੰਦੇਸ਼, ਸਾਡੇ ਵਿਆਹ ਦੀ 51ਵੀਂ ਵਰ੍ਹੇਗੰਢ ‘ਤੇ ਅਸੀਂ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਅਤੇ ਲੱਖਾਂ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀਆਂ ਦੁਆਵਾਂ ਅਤੇ ਪਿਆਰ ਲਈ ਧੰਨਵਾਦ ਦੇਣਾ ਚਾਹੁੰਦੇ ਹਾਂ।”


ਤਸਵੀਰਾਂ ਵਿੱਚ ਦਿਲੀਪ ਕੁਮਾਰ ਪਹਿਲਾਂ ਤੋਂ ਬੇਹਤਰ ਨਜ਼ਰ ਆ ਰਹੇ ਹਨ। ਪਿਛਲੇ ਦਿਨੀਂ ਉਨ੍ਹਾਂ ਦੀ ਤਬੀਅਤ ਕਾਫੀ ਖਰਾਬ ਹੋ ਗਈ ਸੀ।ਜਿਸਦੇ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਹੋਣਾ ਪਿਆ ਸੀ। ਡਿਹਾਈਡ੍ਰੇਸ਼ਨ ਅਤੇ ਯੂਰਿਨਰੀ ਇਨਫੈਕਸ਼ਨ ਦੀ ਸਮੱਸਿਆ ਦੇ ਚਲਦਿਆਂ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਦੱਸ ਦਈਏ ਕਿ ਪਾਲੀ ਹਿਲ ਦੀ ਇਹ ਪ੍ਰਾਪਰਟੀ ਹਾਲ ਹੀ ਵਿੱਚ ਲੰਬੀ ਲੜਾਈ ਤੋਂ ਬਾਅਦ ਉਨ੍ਹਾਂ ਨੂੰ ਮਿਲੀ ਹੈ।ਇਹ ਜਾਇਦਾਦ ਪਹਿਲਾਂ ਪਰਾਜਿਤਾ ਡਵੈਲਪਰਸ ਦੇ ਕੋਲ ਸੀ ।ਦਰਅਸਲ, ਸਾਲ 2006 ਵਿੱਚ ਦਿਲੀਪ ਕੁਮਾਰ ਨੇ ਮੁੰਬਈ ਦੀ ਰੀਅਲ ਐਸਟੇਟ ਫਰਮ ਪ੍ਰਾਜਿਤਾ ਡੈਵਲਪਮੈਂਟ ਵਿੱਚ 2412 ਸਕਵਾਇਰ ਗਜ ਵਿੱਚ ਫੈਲੇ ਬੰਗਲੇ ਦੇ ਡਿਵਲਪਮੈਂਟ ਦੇ ਲਈ ਕਰਾਰ ਕੀਤਾ ਸੀ। 


ਪਰ ਬਿਲਡਰ ਨੇ ਕੋਈ ਕੰਮ ਨਹੀਂ ਕੀਤਾ। ਇਸ ਤੋਂ ਦਿਲੀਪ ਕੁਮਾਰ ਨੇ ਬੰਗਲੇ ਨੂੰ ਬਿਲਡਰ ਤੋਂ ਵਾਪਿਸ ਲੈਣ ਦੀ ਮੰਗ ਕੀਤੀ ਸੀ। ਬਿਲਡਰ ਨੇ ਮਨ੍ਹਾ ਕੀਤਾ ਤਾਂ ਇਹ ਮਾਮਲਾ ਕੋਰਟ ਤੱਕ ਪਹੁੰਚ ਗਿਆ ਸੀ।ਸੁਪਰੀਮ ਕੋਰਟ ਨੇ ਦਿਲੀਪ ਕੁਮਾਰ ਨੂੰ ਪਾਲੀ ਹਿਲਜ਼ ਬੰਗਲੇ ਦੇ ਵਿਵਾਦ ਨੂੰ ਸੁਲਝਾਉਣ ਦੇ ਲਈ ਇੱਕ ਰੀਅਲ ਅਸਟੇਟ ਕੰਪਨੀ ਨੂੰ 20 ਕਰੋੜ ਰੁਪਏ ਦੇਣ ਦਾ ਆਦੇਸ਼ ਦਿੱਤਾ ਸੀ।

1966 ਉਹਨਾਂ ਦਾ ਵਿਆਹ ਅਦਾਕਾਰਾ ਸਾਇਰਾ ਬਾਨੋ ਨਾਲ਼ ਹੋਇਆ। ਉਸ ਸਮੇਂ ਦਿਲੀਪ ਕੁਮਾਰ ਦੀ ਉਮਰ 44 ਅਤੇ ਸ਼ਾਇਰਾ ਬਾਨੋ ਦੀ 22 ਸੀ।1980 ਵਿੱਚ ਕੁੱਝ ਸਮਾਂ ਲਈ ਆਸਮਾਂ ਨਾਲ਼ ਦੂਜਾ ਵਿਆਹ ਵੀ ਕੀਤਾ। ਸਾਲ 2000 ਤੋਂ ਉਹ ਰਾਜ ਸਭਾ ਦੇ ਮੈਂਬਰ ਹਨ।