ਦਰਬਾਰ ਸਾਹਿਬ ਵਿਖੇ ਹਰਿ ਕੀ ਪਉੜੀ ਵਿਖੇ ਸੇਵਾ ਕਰਵਾਉਣ ਵਾਲੀ ਮਨਿੰਦਰ ਕੌਰ ਬੇਦੀ ਸਨਮਾਨਤ

14 March, 2018

ਅੰਮ੍ਰਿਤਸਰ, 13 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਦਰਬਾਰਬ ਸਾਹਿਬ ਵਿਖੇ ਹਰਿ ਕੀ ਪਉੜੀ 'ਤੇ ਸੁਨਹਿਰੀ ਛੱਤ ਦੀ ਸੇਵਾ ਕਰਵਾਉਣ ਵਾਲੀ ਮੁੰਬਈ ਨਿਵਾਸੀ ਬੀਬੀ ਮਨਿੰਦਰ ਕੌਰ ਬੇਦੀ ਨੂੰ ਅੱਜ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਗੁਰੂ ਬਖ਼ਸ਼ਿਸ਼ ਸਿਰੋਪਾਉ, ਦਰਬਾਰ ਸਾਹਿਬ ਦਾ ਮਾਡਲ ਅਤੇ ਧਾਰਮਕ ਪੁਸਤਕਾਂ ਦੇ ਕੇ ਸਨਮਾਨਤ ਕੀਤਾ ਗਿਆ। ਜ਼ਿਕਰਯੋ ਗਹੈ ਕਿ ਬੀਬੀ ਮਨਿੰਦਰ ਕੌਰ ਬੇਦੀ ਨੇ ਬੀਤੇ ਸਮੇਂ ਵਿਚ ਦਰਬਾਰ ਸਾਹਿਬ ਵਿਖੇ ਹਰਿ ਕੀ ਪਉੜੀ ਦੀ ਸੁਨਹਿਰੀ ਛੱਤ ਦੇ ਨਾਲ-ਨਾਲ ਲਾਚੀ ਬੇਰੀ ਨਜ਼ਦੀਕ ਕੜਾਹ ਪ੍ਰਸ਼ਾਦ ਲਈ ਸੁਨਹਿਰੀ ਸ਼ੈੱਡ ਦੀ ਵੀ ਸੇਵਾ


 ਕਰਵਾਈ ਸੀ। ਬੀਬੀ ਮਨਿੰਦਰ ਕੌਰ ਨੂੰ ਅੱਜ ਦਰਬਾਰ ਸਾਹਿਬ ਨਤਮਸਤਕ ਹੋਣ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਨਮਾਨਤ ਕਰਨ ਮੌਕੇ ਕਿਹਾ ਕਿ ਗੁਰੂ ਘਰ ਦੇ ਸ਼ਰਧਾਲੂ ਬੀਬੀ ਮਨਿੰਦਰ ਕੌਰ ਸਮੇਂ-ਸਮੇਂ 'ਤੇ ਸੇਵਾਵਾਂ ਕਰ ਕੇ ਗੁਰੂ ਸਾਹਿਬ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਦੇ ਰਹਿੰਦੇ ਹਨ। ਇਸ ਮੌਕੇ ਉਨ੍ਹਾਂ ਬੀਬੀ ਮਨਿੰਦਰ ਕੌਰ ਦੇ ਨਾਲ ਆਏ ਮੈਡਮ ਚੰਦਰਾ ਅਧਾਂਗਾਰ ਤੇ ਐਡਵੋਕੇਟ ਅਦਿਤਯ ਚੌਧਰੀ ਨੂੰ ਵੀ ਸਨਮਾਨਤ ਕੀਤਾ। ਇਸ ਦੌਰਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ 'ਇਕ ਪਿੰਡ ਇਕ ਗੁਰਦਵਾਰਾ ਸਾਹਿਬ' ਮੁਹਿੰਮ ਆਰੰਭੀ ਗਈ ਹੈ।