ਬਰਥਡੇ ਸਪੈਸ਼ਲ : ਟੀ20 ਮੈਚ 'ਚ ਰਾਹੁਲ ਦ੍ਰਾਵਿੜ ਨੇ ਲਗਾਏ ਸਨ ਲਗਾਤਾਰ ਤਿੰਨ ਛੱਕ‍ੇ

11 January, 2018

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਤੇ ਵਿਕਟਕੀਪਰ ਰਾਹੁਲ ਦ੍ਰਾਵਿੜ ਦਾ ਅੱਜ ਜਨਮ ਦਿਨ ਹੈ। ਦ੍ਰਾਵਿੜ ਅੱਜ 44 ਸਾਲਾ ਦੇ ਹੋ ਗਏ ਹਨ। ਰਾਹੁਲ ਦ੍ਰਾਵਿੜ ਦਾ ਜਨਮ 11 ਜਨਵਰੀ 1973 ਨੂੰ ਇਦੌਰ (ਮੱਧ ਪ੍ਰਦੇਸ਼) 'ਚ ਹੋਇਆ। ਦ੍ਰਾਵਿੜ ਨੇ 164 ਟੈਸਟ ਮੈਚ ਖੇਡੇ ਹਨ। 

ਜਿਸ 'ਚ ਦ੍ਰਾਵਿੜ ਨੇ 52.82 ਔਸਤ ਨਾਲ 13,288 ਦੌੜਾਂ ਬਣਾਈਆ ਹਨ। ਇਸ ਦੇ ਦੌਰਾਨ ਉਸ ਨੇ 36 ਸੈਂਕੜੇ ਤੇ 63 ਅਰਧ ਸੈਂਕੜੇ ਲਗਾਏ ਹਨ। ਟੈਸਟ 'ਚ ਦ੍ਰਾਵਿੜ ਦਾ ਟੌਪ ਸਕੋਰ 270 ਦੌੜਾਂ ਰਿਹਾ ਹੈ।

 

ਦ੍ਰਾਵਿੜ ਨੇ 344 ਵਨ ਡੇ ਮੈਚਾਂ 'ਚ 39.16 ਦੀ ਔਸਤ ਨਾਲ 10,889 ਦੌੜਾਂ ਬਣਾਈਆਂ ਹਨ ਤੇ ਵਨ ਡੇ 'ਚ ਦ੍ਰਾਵਿੜ ਨੇ 12 ਸੈਂਕੜੇ ਤੇ 83 ਅਰਧ ਸੈਂਕੜੇ ਲਗਾਏ ਹਨ। 

ਰਾਹੁਲ ਦ੍ਰਾਵਿੜ ਨੂੰ 'ਦਿ ਵਾਲ' (ਕੰਧ) ਦੇ ਨਾਲ ਮਸ਼ਹੂਰ ਵਿਦੇਸ਼ੀ ਜ਼ਮੀਨ 'ਤੇ ਦੂਸਰੇ ਪਾਸੇ ਸਫਲ ਟੈਸਟ ਬੱਲੇਬਾਜ਼ ਹਨ।
ਦ੍ਰਾਵਿੜ ਨੇ ਪਹਿਲਾ ਟੈਸਟ ਮੈਚ 20 ਜੂਨ 1996 ਨੂੰ ਇੰਗਲੈਂਡ ਖਿਲਾਫ ਖੇਡਿਆ ਸੀ ਤੇ ਆਖਰੀ ਟੈਸਟ ਮੈਚ 24 ਜਨਵਰੀ 2012 ਨੂੰ ਆਸਟਰੇਲੀਆ ਖਿਲਾਫ ਖੇਡਿਆ ਸੀ।