ਆਈ.ਪੀ.ਐਲ. ਨੀਲਾਮੀ ਲਈ ਗੰਭੀਰ ਤੇ ਭੱਜੀ ਦਾ ਮੁਢਲਾ ਮੁਲ ਤੈਅ

12 January, 2018

ਨਵੀਂ ਦਿੱਲੀ, 11 ਜਨਵਰੀ: ਆਈ.ਪੀ.ਐਲ. 2018 ਲਈ ਖਿਡਾਰੀਆਂ ਦੀ ਨਿਲਾਮੀ 27 ਅਤੇ 28 ਜਨਵਰੀ ਨੂੰ ਹੋਣ ਜਾ ਰਹੀ ਹੈ। ਹਾਲਾਂ ਕਿ ਇਸ ਤੋਂ ਪਹਿਲਾਂ ਹੀ ਸੱਭ ਟੀਮ ਨੇ ਖਿਡਾਰੀਆਂ ਨੂੰ ਰਿਟੇਨ ਕਰ ਲਿਆ ਹੈ, ਜਿਸ 'ਚ ਬੰਗਲੌਰ, ਚੇਨਈ, ਦਿੱਲੀ ਅਤੇ ਮੁੰਬਈ ਨੇ 3-3, ਕਲਕੱਤਾ ਅਤੇ ਹੈਦਰਾਬਾਦ ਨੇ 2-2, ਜਦੋਂ ਕਿ ਪੰਜਾਬ ਅਤੇ ਰਾਜਸਥਾਨ ਨੇ 1-1 ਖਿਡਾਰੀ ਨੂੰ ਰਿਟੇਨ ਕੀਤਾ। ਇਸ 'ਚ ਵਿਰਾਟ ਕੋਹਲੀ (17 ਕਰੋੜ ਰੁਪਏ) ਸੱਭ ਤੋਂ ਮਹਿੰਗੇ ਖਿਡਾਰੀ ਰਹੇ, ਜਿਨ੍ਹਾਂ ਨੂੰ ਆਰ.ਸੀ.ਬੀ. ਨੇ ਖਰੀਦਿਆ।
ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੂੰ ਮੁੰਬਈ ਇੰਡੀਅਸ ਨੇ 15 ਕਰੋੜ 'ਚ ਰਿਟੇਨ ਕੀਤਾ। ਖਿਡਾਰੀਆਂ ਦੀ ਨਿਲਾਮੀ 'ਚ ਅਜੇ ਸਮਾਂ ਬਾਕੀ ਹੈ ਪਰ ਇਸ ਤੋਂ ਪਹਿਲਾਂ ਹੀ ਇਕ ਅਖ਼ਬਾਰ ਦੀ ਰੀਪੋਰਟ 'ਚ ਕੁਝ ਖਿਡਾਰੀਆਂ ਦੇ ਮੁਢਲੇ ਮੁੱਲ ਦਾ ਖ਼ੁਲਾਸਾ ਹੋ ਚੁਕਾ ਹੈ।


ਕਲਕੱਤਾ ਨਾਈਟ ਰਾਈਡਰਜ਼ ਦੇ ਇਸ ਬੱਲੇਬਾਜ਼ ਨੇ 149 ਆਈ.ਪੀ.ਐਲ. ਮੈਚਾਂ ਦੀਆਂ 133 ਪਾਰੀਆਂ 'ਚ 35 ਵਾਰ ਨਾਬਾਦ ਰਹਿੰਦੇ ਹੋਏ 2904 ਦੌੜਾਂ ਬਣਾਈਆਂ ਹਨ। ਇਸ ਦੌਰਾਨ ਯੂਸੁਫ਼ ਨੇ ਇਕ ਸੈਂਕੜਾ ਅਤੇ 13 ਅਰਧ ਸੈਂਕੜੇ ਜੜੇ ਹਨ। ਇਸ ਸੀਜ਼ਨ ਯੂਸੁਫ਼ ਪਠਾਣ ਦਾ ਮੁਢਲਾ ਮੁੱਲ 75 ਲੱਖ ਰਖਿਆ ਗਿਆ ਹੈ। ਕਲਕੱਤਾ ਨਾਈਟ ਰਾਈਡਰਜ਼ ਨੂੰ ਪਿਛਲੇ 8 ਸਾਲਾਂ 'ਚ 2 ਵਾਰ ਜੇਤੂ ਬਣਾਉਣ ਵਾਲੇ ਗੌਤਮ ਗੰਭੀਰ ਨੂੰ ਇਸ ਸੀਜ਼ਨ ਟੀਮ ਨੇ ਰਿਟੇਨ ਨਹੀਂ ਕੀਤਾ। ਗੰਭੀਰ ਦਾ ਮੁੱਢਲਾ ਮੁੱਲ ਰੀਪੋਰਟ ਮੁਤਾਬਕ 2 ਕਰੋੜ ਰੱਖਿਆ ਗਿਆ ਹੈ।ਇਸੇ ਤਰ੍ਹਾਂ ਪਿਛਲੇ 10 ਸੀਜ਼ਨ ਮੁੰਬਈ ਇੰਡੀਅਸ ਵਲੋਂ ਖੇਡਣ ਵਾਲੇ ਹਰਭਜਨ ਸਿੰਘ 136 ਮੈਚਾਂ 'ਚ 6.96 ਦੀ ਇਕਾਨਮੀ ਨਾਲ 127 ਵਿਕਟਾਂ ਲਈਆਂ ਤੇ ਇਸ ਦੇ ਮੁਢਲਾ ਮੁੱਲ 2 ਕਰੋੜ ਰੱਖਿਆ ਗਿਆ ਹੈ।   (ਏਜੰਸੀ)