90 ਦੀ ਉਮਰ 'ਚ ਵਿਆਹ ਕਰਵਾਉਣ ਵਾਲੇ ਬ੍ਰਿਟਿਸ਼ ਕਾਮੇਡੀਅਨ ਦਾ ਹੋਇਆ ਦੇਹਾਂਤ

13 March, 2018

ਬੀਤੇ ਦਿਨੀਂ ਬ੍ਰਿਟਿਸ਼ ਦੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਕੇਨ ਡਾਡ ਦਾ 90 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਦਸ ਦੇਈਏ ਕਿ ਮਰਹੂਮ ਕੇਨ ਨੇ ਕੁਝ ਦਿਨ ਪਹਿਲਾਂ ਹੀ ਅਪਣੀ ਪ੍ਰੇਮਿਕਾ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਪ੍ਰਚਾਰਕ ਰਾਬਰਟ ਹੋਮਸ ਨੇ ਕਿਹਾ, ''90 ਦੀ ਉਮਰ 'ਚ ਆਪਣੇ ਸਾਥੀ ਏਨੀ ਜੋਨਸ (76) ਨਾਲ 9 ਮਾਰਚ ਨੂੰ ਵਿਆਹ ਕੀਤਾ ਅਤੇ 2 ਦਿਨ ਬਾਅਦ ਯਾਨੀ 11 ਮਾਰਚ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। 


ਦੱਸਿਆ ਜਾਂਦਾ ਹੈ ਕਿ ਸਟੈਂਡ-ਅੱਪ ਕਾਮੇਡੀ ਸ਼ੋਅ ਦੇ ਇਸ ਮਸ਼ਹੂਰ ਅਦਾਕਾਰ ਦਾ ਦਿਹਾਂਤ ਉਨ੍ਹਾਂ ਦੇ ਅਪਣੇ ਘਰ 'ਚ ਹੀ ਹੋਇਆ। ਲਿਵਰਪੂਲ ਹਾਰਟ ਅਤੇ ਚੈਸਟ ਹਸਪਤਾਲ 'ਚ ਛੁੱਟੀ ਮਿਲਣ ਤੋਂ ਪਹਿਲਾਂ ਕੇਨ ਨੂੰ ਛਾਤੀ 'ਚ ਇਨਫੈਕਸ਼ਨ ਦੇ ਚਲਦਿਆਂ ਇਕ ਹਫਤਾ ਉਨ੍ਹਾਂ ਦਾ ਇਲਾਜ਼ ਚੱਲਿਆ। 


ਜਾਣਕਾਰੀ ਮੁਤਾਬਕ ਕੇਨ ਦੀ ਸਿਹਤ ਠੀਕ ਨਾ ਹੋਣ ਦੇ ਕਾਰਨ ਉਨ੍ਹਾਂ ਦੇ ਆਉਣ ਵਾਲੇ ਸ਼ੋਅ ਵੀ ਰੱਦ ਕੀਤੇ ਗਏ ਸਨ। ਕੇਨ ਦੀ ਮੌਤ ਨਾਲ ਬ੍ਰਿਟਿਸ਼ ਕਲਾ ਖੇਤਰ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ। ਕਈ ਨਾਮਿ ਸਿਤਾਰਿਆਂ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪਰਮਾਤਮਾ ਅੱਗੇ ਦੁਆ ਕੀਤੀ।